ਯੂਨੀਵਰਸਿਟੀ ਕਾਲਜ ਘਨੌਰ ਵੱਲੋਂ 'ਪੰਜਾਬ ਦਿਵਸ' ਨੂੰ ਸਮਰਪਿਤ ਇੱਕ ਨਵੇਕਲਾ ਸਮਾਗਮ ਕਰਾਇਆ ਗਿਆ। ਇਸ ਮੌਕੇ ਮੁੱਖ ਵਕਤਾ ਵਜੋਂ ਡਾ. ਯੋਗਰਾਜ ਅੰਗਰੀਸ਼ ਚੇਅਰਮੈਨ ਅਤੇ ਡੀਨ ਭਾਸ਼ਾਵਾਂ ਸਕੂਲ ਆਫ ਪੰਜਾਬ ਸਟੱਡੀਜ਼, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੇ ਸ਼ਿਰਕਤ ਕੀਤੀ।
ਅੱਜ ਮਿਤੀ 6 ਨਵੰਬਰ 2025 ਨੂੰ ਕਾਲਜ ਪ੍ਰਿੰਸੀਪਲ ਡਾ. ਲਖਵੀਰ ਸਿੰਘ ਗਿੱਲ ਦੀ ਯੋਗ ਅਗਵਾਈ ਹੇਠ ਕੰਪਿਊਟਰ ਵਿਭਾਗ ਵਲੋਂ ਕਾਲਜ ਵਿਚ “ਸਾਈਬਰ ਸੈਕਿਉਰਟੀ” ਵਿਸ਼ੇ ਤੇ ਲੈਕਚਰ ਕਰਵਾਇਆ ਗਿਆ। ਇਸ ਵਿਚ ਡਾ. ਪੁਸ਼ਪਿੰਦਰ ਸਿੰਘ, ਅਸਿਸਟੈਂਟ ਪ੍ਰੋਫੈਸਰ, ਕੰਪਿਊਟਰ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੋ ਬਤੌਰ ਮੁਖ ਵਕਤਾ ਸ਼ਿਰਕਤ ਕੀਤੀ।